Mandrakelinux

ਇੰਸਟਾਲੇਸ਼ਨ ਹਦਾਇਤਾਂ

ਲੋੜੀਦੀ ਸੰਰਚਨਾ

ਮੈਡਰਿਕਲੀਨਕਸ ਨੂੰ ਇੰਸਟਾਲ ਕਰਨ ਲਈ, ਬਹੁਤੇ ਹਾਲਾਤਾਂ ਵਿੱਚ, ਆਪਣੀ ਇੰਸਟਾਲੇਸ਼ਨ ਸੀਡੀ ਨੂੰ ਆਪਣੀ ਸੀਡੀਰੋਮ ਡਰਾਇਵ ਵਿੱਚ ਪਾਉ ਅਤੇ ਆਪਣੀ ਮਸ਼ੀਨ ਨੂੰ ਮੁੜ ਚਾਲੂ ਕਰੋ। ਵਧੇਰੇ ਜਾਣਕਾਰੀ ਲਈ ਪਗ਼ ੧ ਨੂੰ ਵੇਖੋ।

ਸੂਚਨਾ:


ਮੈਡਰਿਕਲੀਨਕਸ ਇੰਸਟਾਲ ਕਰਨ ਦੇ ਕਈ ਢੰਗ ਹੇਠਾਂ ਦਿੱਤੇ ਹਨ:

  1. ਸੀਡੀ ਤੋਂ ਬੂਟ ਕਰੋ
  2. Windows ਵਿੱਚ ਬੂਟ ਫਲਾਪੀ ਬਣਾਉ
  3. ਹੋਰ ਇੰਸਟਾਲੇਸ਼ਨ ਢੰਗ


1. ਸੀਡੀ ਤੋਂ ਬੂਟ ਕਰੋ

ਇੰਸਟਾਲੇਸ਼ਨ ਸੀਡੀ ਰੋਮ ਬੂਟ ਹੋਣਯੋਗ ਮਾਧਿਅਮ ਹੈ। ਬਹੁਤੇ ਹਾਲਾਤਾਂ ਵਿੱਚ ਸੀਡੀ ਨੂੰ ਡਰਾਇਵ ਵਿੱਚ ਪਾਓ ਅਤੇ ਮਸ਼ੀਨ ਨੂੰ ਮੁੜ ਚਾਲੂ ਕਰੋ। ਪਰਦੇ ਤੇ ਆਉਣ ਵਾਲੀਆਂ ਹਦਾਇਤਾਂ ਦੀ ਪਾਲਨਾ ਕਰੋ। ਇੰਸਟਾਲੇਸ਼ਨ ਸ਼ੁਰੂ ਕਰਨ ਲ਼ਈ [Enter] ਸਵਿੱਚ ਨੂੰ ਦਬਾਉ ਜਾਂ ਵਾਧੂ ਸਹਾਇਤਾਂ ਲਈ [F1] ਨੂੰ ਦਬਾਉ।

ਸੂਚਨਾ:

ਕੁਝ ਲੈਪਟਾਪਾਂ (ਪੋਰਟਬਲ ਕੰਪਿਊਟਰ), ਸਿਸਟਮ ਸੀਡੀ ਤੋਂ ਬੂਟ ਕਰਵਾਉਣਾ ਸੰਭਵ ਨਹੀਂ ਹੈ, ਇਸ ਹਾਲਾਤ ਵਿੱਚ ਤੁਹਾਨੂੰ ਬੂਟ ਫਲਾਪੀ ਬਣਾਉਣੀ ਪਵੇਗੀ। ਵਧੇਰੇ ਜਾਣਕਾਰੀ ਲਈ ਪਗ਼ ੨ ਵੇਖੋ।

[ਇਸ ਸਫ਼ੇ ਦੇ ਸਿਖਰ]


2. Windows ਵਿੱਚ ਬੂਟ ਫਲਾਪੀ ਬਣਾਉ

ਜੇਕਰ ਤੁਹਾਡਾ ਕੰਪਿਊਟਰ ਸੀਡੀਰੋਮ ਤੋਂ ਬੂਟ ਨਹੀਂ ਕਰ ਸਕਦਾ ਹੈ, ਤਾਂ ਤੁਹਾਨੂੰ ਵਿੰਡੋ ਹੇਠ ਇੱਕ ਬੂਟ ਫਲਾਪੀ ਹੇਠ ਦਿੱਤੇ ਵਾਂਗ ਬਣਾਉਣੀ ਚਾਹੀਦੀ ਹੈ:

ਇੰਸਾਟਲੇਸ਼ਨ ਸ਼ੁਰੂ ਕਰਨ ਲਈ:

[ਇਸ ਸਫ਼ੇ ਦੇ ਸਿਖਰ]


3. ਹੋਰ ਇੰਸਟਾਲੇਸ਼ਨ ਢੰਗ

ਜੇਕਰ ਕੋਈ ਵੀ ਪੁਰਾਣਾ ਢੰਗ ਤੁਹਾਡੀਆਂ ਲੋੜਾਂ ਤੇ ਪੂਰਾ ਨਹੀਂ ਉੱਤਰਦਾ ਹੈ ਤਾਂ (ਜਾਂ ਤੁਸੀਂ ਨੈੱਟਵਰਕ ਇੰਸਟਾਲੇਸ਼ਨ ਕਰਨੀ ਚਾਹੁੰਦੇ ਹੋ, pcmcia ਜੰਤਰ ਤੋਂ ਇੰਸਟਾਲ ਕਰਨਾ ਚਾਹੁੰਦੇ ਹੋ ਜਾਂ ....), ਤੁਹਾਨੂੰ ਬੂਟ ਫਲਾਪੀ ਬਣਾਉਣ ਦੀ ਲੋੜ ਹੈ:

ਬੂਟ ਪ੍ਰਤੀਬਿੰਬਾਂ ਦੀ ਸੂਚੀ ਇੱਥੇ ਹੈ:

cdrom.img ਸੀਡੀ-ਰੋਮ ਤੋਂ ਇੰਸਟਾਲ ਕਰਨਾ
hd_grub.img ਹਾਰਡ ਡਿਸਕ ਤੋਂ ਇੰਸਟਾਲ ਕਰੋ (ਲੀਨਕਸ, Windows ਜਾਂ ReiserFS ਫਾਇਲ ਸਿਸਟਮ ਤੋਂ)
ਤੁਸੀਂ ਆਪਣੇ ਸਿਸਟਮ ਦੀ ਸੰਰਚਨਾ ਕਰ ਸਕਦੇ ਹੋ: http://qa.mandrakesoft.com/hd_grub.cgi
network.img ftp/nfs/http ਤੋਂ ਇੰਸਟਾਲ ਕਰਨਾ
ਸੂਚਨਾ: ਤੁਹਾਨੂੰ ਆਪਣੀ ਫਲਾਪੀ ਡਰਾਇਵ ਵਿੱਚ ਲੋੜ ਤੇ network_drivers.img ਨੂੰ ਪਾਉ।
pcmcia.img pcmcia ਜੰਤਰ ਤੋਂ ਇੰਸਟਾਲ ਕਰਨ ਲਈ, (ਚੇਤਾਵਨੀ, ਅਕਸਰ pcmcia ਨੈੱਟਵਰਕ ਜੰਤਰ ਹੁਣ network.img ਰਾਹੀਂ ਸਿੱਧੇ ਹੀ ਸਹਿਯੋਗ ਪ੍ਰਾਪਤ ਹਨ।

ਤੁਹਾਨੂੰ ਇੱਕ ਸੀਡੀਰੋਮ ਤੇ boot.iso ਲਿਖਣ ਦੀ ਲੋੜ ਪੈ ਸਕਦੀ ਹੈ ਅਤੇ ਇਸ ਤੋਂ ਬੂਟ ਕਰਵਾਉਣਾ ਪਵੇਗਾ। ਇਹ ਸਭ ਇੰਸਟਾਲੇਸ਼ਨ ਢੰਗਾਂ, ਸੀਡੀਰੋਮ, ਨੈੱਟਵਰਕ ਅਤੇ ਹਾਰਡ-ਡਿਸਕ ਲਈ ਸਹਾਇਕ ਹੈ।

[ਇਸ ਸਫ਼ੇ ਦੇ ਸਿਖਰ]


ਤੁਸੀਂਪਾਠ ਇੰਸਟਾਲੇਸ਼ਨ ਢੰਗ ਦੀ ਵਰਤੋਂ ਕਰ ਸਕਦੇ ਹੋ, ਜੇਕਕਰ ਕੋਈ ਕਾਰਨ ਹੋਵੇ ਤਾਂ, ਤੁਹਾਨੂੰ ਮੂਲ ਗ੍ਰਾਫਿਕਲ ਇੰਸਟਾਲੇਸ਼ਨ ਨਾਲ ਸਮੱਸਿਆ ਹੋ ਸਕਦੀ ਹੈ। ਇਸ ਨੂੰ ਵਰਤਣ ਲ਼ਈ, ਮੈਡਰਿਕਲੀਕਨਸ ਜੀਆਇਆਂ ਨੂੰ ਪਰਦੇ ਤੇ [F1] ਨੂੰ ਦਬਾਉ, ਤਦ ਪ੍ਰਾਊਟ ਤੇ text ਨੂੰ ਲਿਖੋ।

ਜੇਕਰ ਤੁਹਾਨੂੰ ਆਪਣੇ ਮੌਜੂਦਾ ਮੈਡਰਿਕਲੀਨਕਸ ਸਿਸਟਮ ਨੂੰ ਬਚਾਉਣ ਲ਼ਈ ਸੰਕਟਕਾਲੀਨ ਦੀ ਲੋੜ ਹੈ ਤਾਂ ਆਪਣੀ ਇੰਸਟਾਲੇਸ਼ਨ ਸੀਡੀਰੋਮ (ਜਾਂ ਕੋਈ ਵੀ ਬੂਟ ਫਲਾਪੀ) ਪਾਉ, ਅਤੇ ਮੈਡਰਿਕਲੀਨਕਸ ਜੀ ਆਇਆਂ ਨੂੰ ਪਰਦੇ ਤੇ [F1] ਦਬਾਉ ਅਤੇ ਪ੍ਰਾਊਟ ਤੇ rescue ਦਬਾਉ।

ਵਧੇਰੇ ਤਕਨੀਕੀ ਜਾਣਕਾਰੀ ਲਈ http://www.mandrakelinux.com/drakx/README ਵੇਖੋ।

[ਇਸ ਸਫ਼ੇ ਦੇ ਸਿਖਰ]


ਇੰਸਟਾਲੇਸ਼ਨ ਦੇ ਮੁੱਖ ਪਗ਼ਾਂ ਹੇਠਾਂ ਦਿੱਤੇ ਹਨ:

  1. ਆਪਣੀ ਇੰਸਟਾਲੇਸ਼ਨ ਸੀਡੀਰੋਮ (ਜਾਂ ਇੰਸਟਾਲੇਸ਼ਨ ਫਲਾਪੀ ਡਿਸਕ, ਜੇਕਰ ਲੋੜ ਪਵੇ) ਅਤੇ ਆਪਣੀ ਮਸ਼ੀਨ ਨੂੰ ਮੁੜ ਚਾਲੂ ਕਰੋ।
  2. ਜਦੋਂ ਮੈਡਰਿਕਲੀਨਕਸ ਜੀ ਆਇਆਂ ਨੂੰ ਪਰਦਾ ਆਉਣ ਤੇ [Enter] ਦਬਾਉ ਅਤੇ ਹਦਾਇਤਾਂ ਨੂੰ ਧਿਆਨ ਨਾਲ ਪੜੋ।
  3. ਜਦੋਂ ਇੰਸਟਾਲੇਸ਼ਨ ਮੁਕੰਮਲ ਹੋ ਜਾਵੇ ਤਾਂ ਸੀਡੀ-ਰੋਮ ਨੂੰ ਬਾਹਰ ਰੱਖ ਲਵੋ, ਜਦੋਂ ਕਿ ਕੱਢੀ ਜਾਵੇ (ਅਤੇ ਫਲਾਪੀ ਡਿਸਕ ਡਰਾਇਵ ਵਿੱਚ ਹੋ ਸਕਦੀ ਹੈ)। ਆਪਣੀ ਮਸ਼ੀਨ ਨੂੰ ਮੁੜ ਚਾਲੂ ਕਰੋ। ਜੇਕਰ ਇਹ ਨਾ ਹੋਵੇ ਤਾਂ ਦਸਤੀ ਮੁੜ ਚਾਲੂ ਕਰੋ।
  4. ਮੈਡਰਿਕਲੀਨਕਸ ਸ਼ੁਰੂ ਹੋ ਜਾਵੇਗਾ। ਬੂਟ ਹੋਣ ਉਪਰੰਤ, ਤੁਸੀਂ ਆਪਣੀ ਮਸ਼ੀਨ ਤੇ ਇੰਸਟਾਲੇਸ਼ਨ ਦੌਰਾਨ ਨਿਰਧਾਰਤ ਕੀਤੇ ਉਪਭੋਗਤਾ ਖਾਤੇ ਰਾਹੀਂ ਜਾਂ "root" ਦੇ ਤੌਰ ਤੇ ਲਾਗਿੰਨ ਕਰ ਸਕਦੇ ਹੋ।

ਖਾਸ ਸੂਚਨਾ:

"root" ਖਾਤਾ ਤੁਹਾਨੂੰ ਆਪਣੇ ਲੀਕਨਸ ਸਿਸਟਮ ਤੇ ਬੇਰੋਕ ਟੋਕ ਪਹੁੰਚ ਦਿੰਦਾ ਹੈ। ਇਸ ਨੂੰ ਲੀਨਕਸ ਦੀ ਸੰਰਚਨਾ ਜਾਂ ਪ੍ਰਬੰਧਕੀ ਕੰਮ ਕਾਜ ਲਈ ਵਰਤੋ। ਨਿੱਤ ਦੀ ਵਰਤੋਂ ਲਈ,ਇੱਕ ਸਧਾਰਨ ਉਪਭੋਗਤਾ ਖਾਤਾ ਹੀ ਵਰਤੋਂ, ਸੰਰਚਨਾ ਕਰਨ ਲਈ "userdrake" ਸੰਦ ਜਾਂ "adduser" ਅਤੇ "passwd" ਕਮਾਂਡਾਂ ਦੀ ਵਰਤੋਂ ਕਰੋ।

ਮੈਡਰਿਕਲੀਨਕਸ ਨਾਲ ਸ਼ੁਭਇਛਾਵਾਂ!

[ਇਸ ਸਫ਼ੇ ਦੇ ਸਿਖਰ]


ਵਾਧੂ ਸਹਾਇਤਾ ਲਈ, ਹੇਠਾਂ ਵੇਖੋ: